ਗਨੋਮ 2.12 ਜਾਰੀ ਸੂਚਨਾ

1. ਉਪਭੋਗੀ ਲਈ ਨਵਾਂ ਕੀ ਹੈ

1.1. ਵੇਹੜਾ

1.1.1. ਵੇਖੋ ਅਤੇ ਮਹਿਸੂਸ ਕਰੋ

ਗਨੋਮ 2.12 ਨੇ ਇੱਕ ਨਵਾਂ ਮਿਆਰੀ ਸਰੂਪ ਦਿੱਤਾ ਹੈ, ਜਿਸ ਨੂੰ ਆਮ ਕਰਕੇ "ਸਾਫ਼ ਦਿੱਖ" ਕਿਹਾ ਜਾਦਾ ਹੈ, ਜਿਸ ਨੇ ਤੁਹਾਡੇ ਵੇਹੜੇ ਨੂੰ ਹੋਰ ਵੀ ਦਿਲ ਖਿਚਵਾਂ ਬਣਾ ਦਿੱਤਾ ਹੈ, ਜਦੋਂ ਕਿ ਇਹ ਸਧਾਰਨ ਅਤੇ ਖਿੰਡਿਆ ਹੋਇਆ ਹੈ।

ਚਿੱਤਰ 1ਦਿਲ ਖਿੱਚਵਾਂ, ਦੋਸਤਾਨਾ, ਸਧਾਰਨ: ਨਵਾਂ ਮੂਲ ਸਰੂਪ ਹੈ।

1.1.2. ਫਾਇਲ ਪਰਬੰਧਕ

ਫਾਇਲ ਪਰਬੰਧਕ, ਜਿਸ ਨੂੰ ਨਾਟੀਲਸ ਵੀ ਕਹਿੰਦੇ ਹਨ, ਨੇ ਗਨੋਮ 2.12 ਵਿੱਚ ਭਾਰੀ ਉਪਭੋਗੀ ਇੰਟਰਫੇਸ ਸੁਧਾਰ ਕੀਤੇ ਹਨ। ਸਭ ਤੋਂ ਵੱਧ ਵੇਖਿਆ ਜਾਣ ਵਾਲਾ ਹੈ, ਸੂਚੀ ਝਲਕ ਵਿੱਚ ਡਾਇਰੈਕਟਰੀ ਵਿੱਚੋਂ ਸਿਰਫ਼ ਫਾਇਲਾਂ ਹੀ ਵੇਖਾਈਆਂ ਜਾਣਗੀਆਂ, ਜਿਸ ਨਾਲ ਤੁਸੀਂ ਅਧੀਨ-ਫੋਲਡਰ ਦੇ ਹੇਠਾਂ ਜਾ ਸਕਦੇ ਹੋ ਅਤੇ ਉਦੋਂ ਹੀ ਨਵਾਂ ਫੋਲਡਰ ਖੋਲ ਸਕਦੇ ਹੋ, ਜਦੋਂ ਉਹਨਾਂ ਦੀ ਲੋੜ ਹੋਵੇ। ਅਤੇ ਨਾਲ ਹੀ ਤੁਹਾਡੀ ਸਹੂਲਤ ਲਈ, ਬੁੱਕਮਾਰਕ ਮੇਨੂ ਹੁਣ ਉਹੀ ਟਿਕਾਣੇ ਵੇਖਾਏਗਾ, ਜਿਸ ਨੂੰ ਫਾਇਲ ਚੋਣਕਾਰ ਬਕਸਾ ਵੇਖਾਉਦਾ ਹੈ।

ਗਨੋਮ 2.12 ਵਿੱਚ, ਇੱਕ ਕਾਰਜ ਤੋਂ ਪਾਠ ਨੂੰ ਚੱਕ ਕੇ ਇੱਕ ਫੋਲਡਰ ਝਰੋਖੇ ਵਿੱਚ ਸੁੱਟਣ ਨਾਲ ਇੱਕ ਨਵਾਂ ਪਾਠ ਦਸਤਾਵੇਜ਼ ਬਣਾ ਕੇ ਤੁਹਾਡਾ ਸਮਾਂ ਬਚਾ ਸਕਦਾ ਹੈ। ਤੁਸੀਂ ਵੇਖੋਗੇ ਕਿ ਗਨੋਮ ਹੁਣ ਸੁੱਟੇ ਜਾਣ ਵਾਲੇ ਪਾਠ ਦੀ ਝਲਕ ਵੀ ਵੇਖਾਉਦਾ ਹੈ, ਨਾ ਕਿ ਸਿਰਫ਼ ਆਈਕਾਨ ਹੀ।

ਚਿੱਤਰ 2ਸਾਫ਼ ਸੁਥਰਾ ਅਤੇ ਸ਼ਕਤੀਸ਼ਾਲੀ: ਨਾਟੀਲਸ ਫਾਇਲ ਪਰਬੰਧਕ

ਝਲਕ ਢੰਗ ਵਿੱਚ ਭਾਰੀ ਸੁਧਾਰ ਕੀਤੇ ਗਏ ਹਨ, ਇਸ ਨੂੰ ਗਨੋਮ ਦੇ ਮੌਜੂਦਾ ਫਾਇਲ ਚੋਣਕਾਰ ਵਾਰਤਾਲਾਪ ਵਰਗਾ ਬਣਾਇਆ ਗਿਆ ਹੈ:

  • ਬਾਹੀ ਵਿੱਚ ਥਾਵਾਂ ਅਤੇ ਬੁੱਕਮਾਰਕ ਵੇਖਾਏ ਜਾ ਸਕਦੇ ਹਨ।
  • ਟਿਕਾਣੇ ਨੂੰ ਹੁਣ ਪਾਠ ਇੰਦਰਾਜ਼ ਦੀ ਬਜਾਏ ਗਨੋਮ ਦੀ ਮਾਰਗ ਪੱਟੀ ਦੇ ਰੂਪ ਵਿੱਚ ਵਿਖਾਇਆ ਜਾਵੇਗਾ। ਪਾਠ ਮਾਰਗ ਹਾਲ਼ੇ ਵੀ Control-L ਕੀ-ਬੋਰਡ ਸ਼ਾਰਟਕੱਟ ਰਾਹੀਂ ਵਰਤਿਆ ਜਾ ਸਕਦਾ ਹੈ।

ਗਨੋਮ ਦਾ ਸਧਾਰਨ CD-ਲਿਖਣ ਫੀਚਰ ਹੁਣ ਆਡੀਓ CD ਦੇ ਨਾਲ ਨਾਲ ਡਾਟਾ CD ਦੀ ਨਕਲ ਬਣਾ ਸਕਦਾ ਹੈ। CD ਪਾਉਣ ਉਪਰੰਤ ਬਸ ਸੱਜਾ ਮਾਊਸ ਬਟਨ ਦਬਾਓ।

1.1.3. ਕਲਿੱਪਬੋਰਡ

ਗਨੋਮ ਹੁਣ ਉਸ ਡਾਟੇ ਨੂੰ ਯਾਦ ਰੱਖਦਾ ਹੈ, ਜਿਸ ਨੂੰ ਤੁਸੀਂ ਨਕਲ ਕੀਤੀ ਸੀ, ਭਾਵੇਂ ਕਿ ਤੁਸੀਂ ਨਕਲ ਕੀਤੇ ਜਾਣ ਵਾਲੇ ਝਰੋਖੇ ਨੂੰ ਬੰਦ ਹੀ ਕਿਉ ਨਾ ਕਰ ਦਿੱਤਾ ਹੋਵੇ। ਇਹ ਲੰਮੇ ਸਮੇਂ ਤੋਂ ਅਟਕੀ ਸਮੱਸਿਆ ਦਾ ਆਖਰ ਹੱਲ਼ ਨਿਕਲ ਹੀ ਆਇਆ ਹੈ,

1.1.4. ਪੈਨਲ

ਪੈਨਲ, ਜੋ ਕਿ ਆਮ ਤੌਰ ਉੱਤੇ ਸਕਰੀਨ ਦੇ ਉੱਪਰ ਅਤੇ ਹੇਠਾਂ ਵਿਖਾਈ ਦਿੰਦਾ ਹੈ, ਤੁਹਾਨੂੰ ਕਾਰਜ ਸ਼ੁਰੂ ਕਰਨ ਅਤੇ ਤੁਹਾਡੇ ਵਾਤਾਵਰਨ ਦੇ ਕਈ ਪੱਖਾਂ ਨੂੰ ਕੰਟਰੋਲ ਕਰਨ ਲਈ ਸਹਾਇਕ ਹੈ। ਗਨੋਮ 2.12 ਵਿੱਚ ਮੇਨੂ ਲੰਬਕਾਰੀ ਤੌਰ 'ਤੇ ਸੰਭਵ ਹੈ, ਘੁੰਮਣ ਵਾਲੇ ਮੇਨੂ ਦਾ ਸ਼ੁਕਰੀਆ।

ਹੁਣ ਤੁਸੀਂ ਕਾਰਜ ਵਰਤੋਂਗੇ ਤਾਂ ਵੇਖੋਗੇ ਕਿ ਝਰੋਖਾ ਸੂਚੀ ਵਿੱਚ ਉਹਨਾਂ ਦੇ ਨਾਂ ਝਲਕਦੇ ਹਨ, ਜੋ ਕਿ ਵਿਖਾਉਦਾ ਹੈ ਕਿ ਉਹ ਵਰਤਣ ਲਈ ਤਿਆਰ ਹਨ। ਮੰਨ ਲਵੋਂ ਕਿ ਤੁਹਾਡੇ ਕਿਸੇ ਮਿੱਤਰ ਦਾ ਇੱਕ ਸੁਨੇਹਾ ਤੁਰੰਤ ਸੁਨੇਹੇਦਾਰ ਵਿੱਚ ਆਇਆ ਹੈ, ਤਾਂ ਉਹ ਕਾਰਜ ਝਲਕਦਾ ਵਿਖਾਈ ਦੇਵੇਗਾ।

ਚਿੱਤਰ 3ਗਨੋਮ ਪੈਨਲ

1.2. ਕਾਰਜ

1.2.1. ਵੀਡਿਓ ਪਲੇਅਰ

ਗਨੋਮ ਦਾ "ਟੋਟਮ" ਵੀਡਿਆ ਪਲੇਅਰ, ਗਨੋਮ ਦਾ ਜੀ-ਸਟਰੀਮਰ ਬਹੁ-ਰੰਗ ਫਰੇਮਵਰਕ ਦੀ ਵਰਤੋਂ ਕਰਦਾ ਹੈ। ਗਨੋਮ 2.12 ਵਿੱਚ, ਵੀਡਿਓ ਪਲੇਅਰ ਸੰਗੀਤ-ਸੂਚੀ ਨੂੰ ਹੁਣ ਵੱਖਰੇ ਝਰੋਖੇ ਦੀ ਬਜਾਏ ਬਾਹੀ ਦੇ ਤੌਰ ਉੱਤੇ ਵੇਖਾਏਗਾ ਅਤੇ DVD ਮੇਨੂ ਤੇ ਸਬ-ਟਾਇਟਲ ਲਈ ਵੀ ਸਹਾਇਕ ਹੈ।

ਚਿੱਤਰ 4ਵੀਡਿਓ ਪਲੇਅਰ

1.2.2. CD ਰਿੰਪ ਕਰਨੀ

ਗਨੋਮ ਦਾ ਸੀਡੀ ਰਿਪਰ ਸੀਡੀ ਤੋਂ ਆਡੀਓ ਟਰੈਕ ਨੂੰ ਖੋਲ ਸਕਦਾ ਹੈ, ਜੋ ਕਿ ਬਾਅਦ ਵਿੱਚ ਤੁਹਾਡੇ ਕੰਪਿਊਟਰ ਜਾਂ ਪੋਰਟੇਬਲ ਸੰਗੀਤ ਪਲੇਅਰ ਉੱਤੇ ਚਲਾਏ ਜਾ ਸਕਦੇ ਹਨ। ਅਤੇ ਹੁਣ, ਤੁਸੀਂ ਟਰੈਕਾਂ ਨੂੰ ਖੋਲਣ ਤੋਂ ਪਹਿਲਾਂ ਸੁਣ ਸਕਦੇ ਹੋ। ਇਹ ਨਵਾਂ ਵਰਜਨ ਹੁਣ ਗਨੋਮ ਦੇ ਵੀਐਫਐਸ ਸਿਸਟਮ ਦੀ ਵਰਤੋਂ ਕਰਕੇ ਨੈੱਟਵਰਕ ਸਰਵਰ ਜਾਂ ਹਟਾਉਣਯੋਗ ਤੋਂ ਵੀ ਫਾਇਲਾਂ ਖੋਲ ਸਕਦਾ ਹੈ।

ਚਿੱਤਰ 5ਆਡੀਓ ਖੋਲਣ ਵਾਲਾ

1.2.3. ਵੈਬ ਝਲਕਾਰਾ

ਗਨੋਮ ਦਾ "ਏਪੀਫਨੀ" ਵੈੱਬ ਝਲਕਾਰਾ ਮੌਜੀਲਾ ਉਤੇ ਅਧਾਰਿਤ ਹੈ, ਜੋ ਗਨੋਮ ਵੇਹੜਾ ਵਾਤਾਵਰਣ ਵਿੱਚ ਪੂਰੀ ਤਰਾਂ ਜੁੜਿਆ ਹੋਇਆ ਹੈ। 2.12 ਵਿੱਚ ਕੀਤੇ ਗਏ ਸੁਧਾਰਾਂ ਵਿੱਚ ਸ਼ਾਮਲ ਹਨ

  • ਖੋਜ ਪੱਟੀ, ਜਿਵੇਂ ਕਿ ਫਾਇਰਫਾਕਸ ਵਿੱਚ ਉਪਲੱਬਧ ਹੈ, ਅਤੇ ਪਹਿਲਾਂ ਏਪੀਫਨੀ ਸਹਿਯੋਗ ਵਿੱਚ ਉਪਲੱਬਧ ਸੀ। ਇਹ ਤੁਹਾਨੂੰ ਸਫ਼ੇ ਵਿੱਚ ਪਾਠ ਖੋਜਣ ਲਈ ਸਹਾਇਕ ਹੈ, ਬਿਨਾਂ ਵਾਰਤਾਲਾਪ ਝਰੋਖੇ ਦੇ ਪਿੱਛੇ ਪਾਠ ਨੂੰ ਓਹਲੇ ਕੀਤੇ ਬਿਨਾਂ।
  • ਝਲਕਾਰੇ ਵਿੱਚ ਸਿੱਧੇ ਵੇਖਾਏ ਜਾਦੇ ਸਾਫ਼ ਗਲਤੀ ਸੁਨੇਹੇ ਹਨ।
  • ਮਿਆਰੀ ਗਨੋਮ ਪਰਿੰਟਿੰਗ ਸਿਸਟਮ ਦੀ ਵਰਤੋਂ।
  • ਬੁੱਕਮਾਰਕਾਂ ਨੂੰ ਨੈਟਵਰਕ ਉੱਤੇ ਅਸਾਨ ਨਾਲ ਸਾਂਝੇ ਕੀਤੇ ਜਾ ਸਕਦੇ ਹਨ।

ਚਿੱਤਰ 6ਵੈੱਬ ਝਲਕਾਰਾ

1.2.4. ਈਵੇਲੂਸ਼ਨ

ਗਨੋਮ ਦਾ ਜੁੜਿਆ ਈ-ਪੱਤਰ ਅਤੇ ਗਰੁੱਪਵੇਅਰ ਕਲਾਂਇਟ, ਈਵੇਲੂਸ਼ਨ, ਪੁਰਾਣੇ ਪੱਤਰ ਸੈੱਟਅੱਪ ਦੇ ਨਾਲ ਨਾਲ ਨੋਵਲ ਗਰੁੱਪਵੇਅਰ ਅਤੇ ਮਾਈਕਰੋਸਾਫਟ ਐਕਸ਼ਚੇਜ਼ ਲਈ ਵੀ ਸਹਾਇਕ ਹੈ। ਈਵੇਲੂਸ਼ਨ ਦੇ ਨਾਲ ਤੁਸੀਂ ਆਪਣੇ ਈ-ਪੱਤਰ, ਸੰਪਰਕ ਅਤੇ ਕੈਲੰਡਰ ਘਟਨਾਵਾਂ ਨੂੰ ਪੜ, ਲਿਖਣ ਅਤੇ ਪਰਬੰਧ ਕਰੋ।

ਗਨੋਮ 2.12 ਈਵੇਲੂਸ਼ਨ ਵਿੱਚ ਹੁਣ ਵਰਤਣ ਲਈ ਸੌਕਾ ਮੇਨੂ ਖਾਕਾ ਅਤੇ ਸੁਧਾਰੀ ਨੱਥੀ ਪੱਟੀ ਹੈ ਅਤੇ ਸਤਰ ਵਿੱਚ PGP ਇੰਕਰਿਪਸ਼ਨ ਅਤੇ PGP ਦਸਤਖਤਾਂ ਲਈ ਸਹਾਇਕ ਹੈ। ਇਸ ਤੋਂ ਇਲਾਵਾ, ਕੈਲੰਡਰ ਹੁਣ ਤੁਹਾਨੂੰ ਤੁਹਾਡੇ ਮੀਟਿੰਗ ਦਰਸ਼ਕਾਂ ਨੂੰ ਸਵੀਕਾਰ ਕਰਨ ਲਈ ਸਕਾਇਕ ਹੈ।

ਗਰੁੱਪਵਾਈਜ ਪਰਾਕਸੀ ਅਤੇ IMAP ਖਾਤੇ ਹੁਣ ਸਹਾਇਕ ਹਨ ਅਤੇ ਕੁਝ ਲੋਕਾਂ, ਜੋ ਕਿ ਮੌਜੀਲਾ ਥੰਡਰਬਰਡ ਦੇ ਨਾਲ IMAP ਵਰਤਣ ਵਾਲਿਆਂ ਨੂੰ ਆਉਣ ਵਾਲੀਆਂ ਕੁਝ ਅਨੁਕੂਲਤਾ ਸਮੱਸਿਆਂ ਨੂੰ ਹੁਣ ਹੱਲ਼ ਕਰ ਲਿਆ ਗਿਆ ਹੈ।

ਚਿੱਤਰ 7ਈ-ਮੇਲ ਕਲਾਂਈਟ

1.3. ਕੰਟਰੋਲ ਕੇਂਦਰ

1.3.1. ਮੇਰੇ ਬਾਰੇ

ਗਨੋਮ ਵਿੱਚ ਹੁਣ ਮੇਰੇ ਬਾਰੇ ਪੈਨਲ ਹੈ, ਜਿਸ ਵਿੱਚ ਤੁਸੀਂ ਆਪਣਾ ਨਿੱਜੀ ਵੇਰਵਾ ਦੇ ਸਕਦੇ ਹੋ, ਜਿਵੇਂ ਕਿ ਤੁਹਾਡਾ ਟੈਲੀਫੋਨ ਨੰਬਰ, ਸਿਰਨਾਵਾਂ, ਈ-ਪੱਤਰ ਸਿਰਨਾਵਾਂ, ਅਤੇ ਤੁਰੰਤ ਸੁਨੇਹੇਦਾਰ ID ਆਦਿ, ਤਾਂ ਕਿ ਤੁਹਾਨੂੰ ਵੱਖ ਵੱਖ ਕਾਰਜਾਂ ਵਿੱਚ ਜਾਣਕਾਰੀ ਦੁਹਰਾਉਣੀ ਨਾ ਪਵੇ। ਤੁਸੀਂ ਆਪਣਾ ਗੁਪਤ-ਕੋਡ ਵੀ ਇੱਥੇ ਬਦਲ ਸਕਦੇ ਹੋ।

ਚਿੱਤਰ 8ਮੇਰੇ ਬਾਰੇ

1.3.2. ਮਾਊਸ ਪਸੰਦ

ਮਾਊਸ ਪਸੰਦ ਕੰਟਰੋਲ ਪੈਨਲ ਹੁਣ ਤੁਹਾਨੂੰ ਕਰਸਰ ਸਰੂਪ ਬਦਲਣ ਲਈ ਸਹਾਇਕ ਹੈ।

ਚਿੱਤਰ 9ਮਾਊਸ ਪਸੰਦ

1.4. ਸਹੂਲਤਾਂ

ਗਨੋਮ ਸਹੂਲਤਾਂ ਵਿੱਚ ਕੁਝ ਸੁਧਾਰ ਹੋਇਆ ਹੈ, ਜਿਵੇਂ ਕਿ:

1.4.1. ਦਸਤਾਵੇਜ਼ ਦਰਸ਼ਕ

ਗਨੋਮ 2.12 ਵਿੱਚ ਇੱਕ ਨਵਾਂ ਦਸਤਾਵੇਜ਼ ਦਰਸ਼ਕ ਹੈ, ਜਿਸ ਨੂੰ "ਈਵੀਨਸ", ਜਿਸ ਨੇ ਪਹਿਲਾਂ ਅੱਡ ਅੱਡ PDF ਅਤੇ .ps ਦਸਤਾਵੇਜ਼ ਦਰਸ਼ਕਾਂ ਨੂੰ ਤਬਦੀਲ ਕਰ ਦਿੱਤਾ ਹੈ। ਇਹ ਨਵਾਂ ਦਰਸ਼ਕ ਬਹੁਤ ਹੀ ਆਮ ਅਤੇ ਬੜਾ ਹੀ ਸੌਖਾ ਹੈ, ਜਿਸ ਵਿੱਚ ਬਹੁਤ ਸਾਰੇ ਖੋਜ ਫੀਚਰ ਹਨ ਅਤੇ ਇੱਕੋ ਸਮੇਂ ਕਈ ਸਫ਼ੇ ਵਿਖਾਉਣ ਦੀ ਸਹੂਲਤ ਹੈ।

ਚਿੱਤਰ 10ਦਸਤਾਵੇਜ਼ ਦਰਸ਼ਕ

1.4.2. ਚਿੱਤਰ ਦਰਸ਼ਕ

ਗਨੋਮ ਚਿੱਤਰ ਦਰਸ਼ਕ ਹੁਣ ICC ਪਰੋਫਾਇਲਾਂ ਦੀ ਵਰਤੋਂ ਕਰਕੇ ਰੰਗ ਕੋਰਲੇਸ਼ਨ ਨਾਲ ਚਿੱਤਰਾਂ ਨੂੰ ਵੇਖਾ ਸਕਦਾ ਹੈ।

ਚਿੱਤਰ 11ਚਿੱਤਰ ਦਰਸ਼ਕ

1.4.3. ਸਹਾਇਤਾ ਦਰਸ਼ਕ

ਗਨੋਮ ਸਹਾਇਤਾ ਦਰਸ਼ਕ, ਯੇਲਪ, ਹੁਣ ਏਪੀਫਨੀ, ਵੈੱਬ ਝਲਕਾਰਾ, ਵਾਂਗ ਉਹੀ ਇੰਜਣ ਵਰਤਦਾ ਹੈ। ਯੇਲਪ ਦੀ ਦਿੱਖ, ਛੋਹ, ਗਤੀ ਅਤੇ ਸਥਿਰਤਾ ਨਾ ਮੰਨਣਯੋਗ ਢੰਗ ਨਾਲ ਬਦਲੀ ਹੈ।

ਯੇਲਪ ਵਿੱਚ ਲੋਕੇਲ ਖਾਸ ਫਾਰਮਿਟ ਲਈ ਸਹਿਯੋਗ ਵਿੱਚ ਸੁਧਾਰ ਵੀ ਹੋਇਆ ਹੈ, ਜਿਸ ਨਾਲ ਭਾਸ਼ਾ ਦੇ ਖਾਸ ਫਾਰਮਿਟ ਦੇ ਢੰਗ ਨਾਲ ਦਸਤਾਵੇਜ਼ ਠੀਕ ਤਰਾਂ ਪੇਸ਼ ਹੋ ਸਕਦੇ ਹਨ, ਨਵਾਂ ਦਸਤਾਵੇਜ਼ ਅਨੁਵਾਦ ਸਿਸਟਮ ਲਈ ਇੱਕ ਬਹੁਤ ਵਧੀਆ ਢੰਗ ਨਾਲ ਸ਼ੁਰੂ ਹੋਇਆ ਹੈ, ਜਿਸ ਨਾਲ ਅਨੁਵਾਦਕ ਹੁਣ ਸਹਾਇਤਾ ਦਸਤਾਵੇਜ਼ਾਂ ਨੂੰ ਉਨੀਂ ਹੀ ਸੌਖੀ ਤਰਾਂ ਅਨੁਵਾਦ ਕਰ ਸਕਦੇ ਹਨ, ਜਿੰਨਾਂ ਤਰਾਂ ਕਾਰਜਾਂ ਨੂੰ।

ਚਿੱਤਰ 12ਸਹਾਇਤਾ ਦਰਸ਼ਕ

1.4.4. ਖੋਜ

ਗਨੋਮ ਖੋਜ ਸੰਦ ਹੁਣ ਸਿਰਫ਼ ਆਮ ਆਈਕਾਨ ਦੀ ਬਜਾਏ ਹੁਣ ਚਿੱਤਰ ਥੰਮਨੇਲ ਵੇਖਾ ਸਕਦਾ ਹੈ।

ਚਿੱਤਰ 13ਖੋਜ

1.4.5. ਸ਼ਬਦ-ਕੋਸ਼

ਗਨੋਮ ਸ਼ਬਦ-ਕੋਸ਼ ਦਾ ਹੁਣ ਸਧਾਰਨ ਉਪਭੋਗੀ ਇੰਟਰਫੇਸ ਹੈ ਅਤੇ ਪੜਨ ਲਈ ਸੌਖੇ ਖਾਕੇ ਵਿੱਚ ਇੰਦਰਾਜ਼ ਦਿੰਦਾ ਹੈ। ਤੁਸੀਂ ਇੰਦਰਾਜ਼ਾਂ ਨੂੰ ਵੇਖਾਉਣ ਲਈ ਹੁਣ ਫੋਂਟਾਂ ਦੀ ਵਰਤੋਂ ਵੀ ਕਰ ਸਕਦੇ ਹੋ।

ਚਿੱਤਰ 14ਸ਼ਬਦ-ਕੋਸ਼

1.5. ਖੇਡਾਂ

ਗਨੋਮ ਖੇਡਾਂ ਨੇ ਵੇਹੜੇ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ ਹੈ। ਗਨੋਮ 2.12 ਵਿੱਚ ਸੁਰੰਗ ਖੇਡ ਵਿੱਚ ਕੁਝ ਸੁਧਾਰ ਕੀਤੇ ਗਏ ਹਨ, ਜਿਵੇਂ ਕਿ ਪਹਿਲੀ ਵਾਰ ਦਬਾਉਣ ਉੱਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੁਝ ਲਾਭਦਾਇਕ ਵਰਗ ਖੁੱਲ ਜਾਣ ਤਾਂ ਕਿ ਤੁਸੀਂ ਸਿਰਫ਼ ਖਾਲੀ ਦਬਾਓ ਅਤੇ ਯਕੀਨ ਕਰੋ ਕਿ ਕੋਈ ਸੁਰੰਗ ਨਾ ਹੋਵੇ, ਅਤੇ ਜਿਓ ਹੀ ਬਟਨ ਹਟਾਉਦੇ ਹੋ, ਸੁਰੰਗ ਫ਼ਟ ਜਾਦੀ ਹੈ, ਦੀ ਹਾਲਤ ਤੋਂ ਬਚ ਸਕੋ।

ਚਿੱਤਰ 15ਸੁਰੰਗਾਂ

2. ਪਰਸ਼ਾਸਕਾਂ ਲਈ ਨਵਾਂ ਕੀ ਹੈ

GNOME 2.12 ਵਿੱਚ ਸਿਸਟਮ ਪਰਸ਼ਾਸ਼ਕ, ਜਿਸ ਵਿੱਚ ਉਹ ਉਪਭੋਗੀ ਵੀ ਸ਼ਾਮਲ ਹਨ, ਜੋ ਕਿ ਆਪਣੇ ਸਿਸਟਮਾਂ ਦਾ ਖਿਆਲ ਰੱਖਦੇ ਹਨ, ਦੀ ਜਿੰਦਗੀ ਨੂੰ ਆਸਾਨ ਕਰ ਕਰਨ ਲਈ ਫੀਚਰ ਸ਼ਾਮਲ ਹਨ।

2.1. ਸਾਬਾਯੋਨ ਲਈ ਸੁਧਾਰ

ਸਾਬਾਯੋਨ ਉਪਭੋਗੀ ਪਰਬੰਧਕ ਦੇ ਸਹਿਯੋਗ ਦੇ ਤੌਰ ਉੱਤੇ ਕੰਮ ਕਰਨ ਲਈ, ਗਨੋਮ ਕੁਝ ਵਿਵਸਥਾ ਨੂੰ ਪੜਦਾ ਅਤੇ ਵਰਤਦਾ ਹੈ। ਕੁਝ ਸਮਰੱਥਾ ਸੁਧਾਰ ਹੋਣ ਦੇ ਨਾਲ ਨਾਲ ਗਨੋਮ 2.12 ਦਾ ਪਰਸ਼ਾਸਨ ਪਹਿਲਾਂ ਨਾਲੋਂ ਕਿਤੇ ਵੱਧ ਅਸਾਨ ਹੋ ਗਿਆ ਹੈ, ਖਾਸ ਕਰਕੇ ਸਾਬਾਯੋਨ ਦੇ ਨਾਲ, ਜੋ ਕਿ ਹਾਲੇ ਗਨੋਮ ਦਾ ਅਧਿਕਰਿਤ ਰੂਪ ਨਾਲ ਭਾਗ ਨਹੀਂ ਹੈ, ਗਨੋਮ ਲਈ ਉਪਭੋਗੀ ਪਰੋਫਾਇਲ ਬਣਾਉਣਾ ਬਹੁਤ ਹੀ ਅਸਾਨ ਹੋ ਗਿਆ ਹੈ।

2.2. ਮੇਨੂ ਸੰਪਾਦਕ

ਗਨੋਮ ਦੇ ਕਾਰਜ ਮੇਨੂ ਹੁਣ ਫਰੀਡਿਸਕਟਾਪ ਮੇਨੂ ਨਿਯਮਾਂ ਮੁਤਾਬਕ ਕੰਮ ਕਰਦਾ ਹੈ, ਇਸਕਰਕੇ ਕਾਰਜਾਂ ਨੂੰ ਹੁਣ ਵੇਹੜਾ ਵਾਤਾਵਰਣ ਦੀ ਵਰਤੋਂ ਦਾ ਧਿਆਨ ਰੱਖੇ ਬਿਨਾਂ ਬੜੀ ਸੌਖੀ ਤਰਾਂ ਇੰਸਟਾਲ ਕੀਤਾ ਜਾ ਸਕਦਾ ਹੈ। ਗਨੋਮ 2.12 ਵਿੱਚ ਮੇਨੂ ਨੂੰ ਸੰਪਾਦਤ ਕਰਨ ਲਈ ਇੱਕ ਸਧਾਰਨ ਸੰਦ ਹੈ ਅਤੇ ਮਿਆਰ ਮੁਤਾਬਕ ਖਰਾ ਉੱਤਰਨ ਕਰਕੇ, ਕੋਈ ਵਿੱਚ ਸੁਤੰਤਰ ਧਿਰ ਸੰਦ ਉਪਲੱਬਧ ਹੋ ਸਕਦਾ ਹੈ।

ਚਿੱਤਰ 16ਮੇਨੂ ਸੰਪਾਦਕ

2.3. ਸਿਸਟਮ ਟੂਲ

ਸਿਸਟਮ ਟੂਲ ਤੁਹਾਨੂੰ ਸਿਸਟਮ ਘੜੀ ਅਤੇ ਤੁਹਾਡੇ ਨੈੱਟਵਰਕ ਦੀ ਸੰਰਚਨਾ ਕਰਨ ਲਈ ਸਹਾਇਕ ਹੈ, ਨਾਲ ਹੀ ਨਾਲ ਤੁਹਾਡੇ ਸਿਸਟਮ ਉੱਤੇ ਉਪਭੋਗੀ ਅਤੇ ਗਰੁੱਪ ਦੇ ਪਰਬੰਧਨ ਲਈ ਸਹਿਯੋਗੀ ਹੈ। ਇਸ ਮੌਕੇ ਉੱਤੇ, ਇਹ ਸਿਸਟਮ ਟੂਲ ਵੱਡੇ ਕੰਪਿਊਟਰ ਨੈੱਟਵਰਕ ਦੀ ਬਜਾਏ ਇੱਕਲੇ ਕੰਪਿਊਟਰ ਲਈ ਹੀ ਸਹਾਇਕ ਹਨ।

ਗਨੋਮ 2.12 ਇੱਕ ਨਵਾਂ ਸੇਵਾਵਾਂ ਪਰਸ਼ਾਸਨ ਸੰਦ ਉਪਲੱਬਧ ਕਰਵਾਉਦਾ ਹੈ, ਜੋ ਕਿ ਤੁਹਾਨੂੰ ਉਹ ਸੇਵਾਵਾਂ ਚੁਣਨ ਲਈ ਸਹਾਇਕ ਹੈ, ਜਿੰਨਾਂ ਨੂੰ ਕੰਪਿਊਟਰ ਦੇ ਚੱਲਣ ਨਾਲ ਚਲਾਉਣਾ ਹੈ।

ਚਿੱਤਰ 17ਸੇਵਾ ਪਰਸ਼ਾਸਨ ਸੰਦ

2.4. ਲਾਗ ਦਰਸ਼ਕ

ਗਨੋਮ ਲਾਗ ਦਰਸ਼ਕ ਨੇ ਇੱਕ ਟੈਬ ਵਾਲੇ ਝਰੋਖੇ ਵਿੱਚ ਖੋਲ ਕੇ ਛਾਣਬੀਣ ਨੂੰ ਸੌਖਾ ਕਰ ਦਿੱਤਾ ਹੈ ਅਤੇ ਤੁਸੀਂ ਲਾਗ ਨੂੰ ਇੱਕ ਕੈਲੰਡਰ ਵਿੱਚ ਵੀ ਵੇਖ ਸਕਦੇ ਹੋ। ਨਵਾਂ ਵਰਜਨ ਨੇਵੀਗੇਟਰ ਪੁਰਾਲੇਖ ਲਾਗ ਨੂੰ ਵੇਖਣ ਲਈ ਭਾਰੀ ਸਹਾਇਕ ਹੋਵੇਗਾ।

ਚਿੱਤਰ 18ਲਾਗ ਦਰਸ਼ਕ

3. ਖੋਜੀਆਂ ਲਈ ਨਵਾਂ ਕੀ ਹੈ

ਗਨੋਮ 2.12 ਵਿਕਾਸ ਪਲੇਟਫਾਰਮ ਸੁਤੰਤਰ ਧਿਰ ਖੋਜੀਆਂ ਅਤੇ ਗਨੋਮ ਵੇਹੜਾਂ ਖੋਜੀਆਂ ਨੂੰ ਇੱਕ ਸਥਿਰ ਅਧਾਰ ਦਿੰਦਾ ਹੈ। ਗਨੋਮ 2.12 ਵਿੱਚ ਕੁਝ ਉਪਭੋਗੀ-ਦਿੱਖ ਅਤੇ API ਸੁਧਾਰ ਹਨ, ਜਦੋਂ ਕਿ ਪਿੱਠਵਰਤੀ ਅਨੁਕੂਲਤਾ ਅਤੇ API-ਸਥਿਰਤਾ ਨੂੰ ਬਣਾਈ ਰੱਖਿਆ ਗਿਆ ਹੈ। ਇਸ ਨੇ ਖੋਜੀਆਂ ਨੂੰ ਯੂਨੈਕਸ ਅਤੇ ਵਿੰਡੋ ਲਈ ਉੱਤੇ ਚੱਲਣ ਵਾਲੇ ਕਾਰਜ ਵਿਕਾਸ ਨੂੰ ਆਸਾਨ ਕਰ ਦਿੱਤਾ ਹੈ ਅਤੇ ਹੋਰ ਵੇਹੜਿਆਂ ਵਿੱਚ ਆਪਸੀ ਸਬੰਧਾਂ ਦੇ ਵਿਕਾਸ ਲਈ ਖਾਸ ਮਿਆਰ ਵਰਤਿਆ ਹੈ।

3.1. GTK+ ਸੁਧਾਰ

ਗਨੋਮ 2.12 ਵਿੱਚ GTK+ 2.8 ਕੁਝ ਬਹੁਤ ਹੀ ਖਾਸ ਉਪਭੋਗੀ-ਦਿੱਖ ਫੀਚਰ ਉਪਲੱਬਧ ਕਰਵਾਉਦੀ ਹੈ।, ਜਿਵੇਂ ਕਿ

  • GTK+ ਹੁਣ ਫਰੀਡਿਸਕਟਾਪ ਕਾਈਰੋ ਡਰਾਇੰਗ API ਦੀ ਵਰਤੋਂ ਕਰਦੀ ਹੈ, ਪਸੰਦੀਦਾ ਸਹਾਇਕ ਸਹਾਇਕ ਡਰਾਇੰਗ ਨੂੰ ਬਣਾਉਣਾ ਅਸਾਨ ਕਰ ਦਿੱਤਾ ਹੈ ਅਤੇ ਨਵੇਂ ਪਰਭਾਵਾਂ ਦੇ ਯੋਗ ਬਣਾਇਆ ਹੈ। ਭਵਿੱਖ ਵਿੱਚ, ਇਹ ਗਨੋਮ ਨੂੰ ਨਵੇਂ ਗਰਾਫਿਕਸ ਪਰਭਾਵਾਂ ਨੂੰ ਵਰਤਣ ਅਤੇ ਜੰਤਰ ਪਰਵੇਸ਼ਕ ਦਾ ਲਾਭ ਲੈਣ ਦੇ ਯੋਗ ਕਰਨ ਨਾਲ ਨਾਲ ਸਾਡੇ ਛਪਾਈ API ਨੂੰ ਸੁਧਾਰਨ ਲਈ ਕੰਮ ਕਰੇਗਾ।
  • ਚੁੱਕਣ ਅਤੇ ਸੁੱਟਣ ਨੂੰ ਹੈਂਡਲ ਕਰਨ ਨੂੰ ਸੁਧਾਰਿਆ ਗਿਆ ਹੈ ਅਤੇ ਜਦੋਂ ਤੁਸੀਂ ਚੁੱਕੋਗੇ ਤਾਂ ਤੁਸੀਂ ਪਾਠ ਦੀ ਝਲਕ ਬਲਾਕ ਵਿੱਚ ਵੇਖ ਸਕਦੇ ਹੋ।

ਇਹਨਾਂ ਤਬਦੀਲੀਆਂ ਤੋਂ ਇਲਾਵਾ, ਕਈ ਨਵੇਂ API ਜੋੜੇ ਗਏ ਹਨ, ਜੋ ਸਭ GTK-ਅਧਾਰਿਤ ਕਾਰਜ ਬਿਨਾਂ ਮੁੜ-ਕੰਪਾਇਲ ਕੀਤੇ ਹੀ ਇਸਤੇਮਾਲ ਕਰ ਸਕਦੇ ਹਨ, ਜਿਸ ਨਾਲ ਖੋਜੀਆਂ ਨੂੰ ਬਹੁਤ ਸੌਖ ਹੋ ਜਾਵੇਗੀ। ਇਹਨਾਂ ਵਿੱਚ ਸ਼ਾਮਲ ਹਨ:

  • GtkFileChooser ਸੰਭਾਲਣ ਢੰਗ ਵਿੱਚ ਇੱਕ ਫਾਇਲ ਦੇ ਉੱਪਰ ਲਿਖਣ ਦੀ ਪੁਸ਼ਟੀ ਕਰਦਾ ਵਾਰਤਾਲਾਪ ਵੇਖਾ ਸਕਦਾ ਹੈ।
  • GtkWindow ਵਿੱਚ ਇੱਕ ਲੋੜੀਦਾ ਇਸ਼ਾਰਾ, ਝਰੋਖਾ ਪਰਬੰਧਕ ਨੂੰ ਹਦਾਇਤ ਕਰਦਾ, ਕਿਸੇ ਵੀ ਮੌਕੇ ਲਈ, ਝਰੋਖੇ ਦੇ ਸਿਰਲੇਖ ਵਿੱਚ ਝਲਕਾ ਸਕਦਾ ਹੈ।
  • GtkIconView ਨੇ GtkLayout ਇੰਟਰਫੇਸ ਨੂੰ ਹੁਣ ਸਥਾਪਤ ਕਰ ਲਿਆ ਹੈ, ਅਤੇ ਇਕਾਈਆਂ ਨੂੰ GtkCellRendererCells ਰਾਹੀਂ ਪੇਸ਼ ਕਰ ਸਕਦਾ ਹੈ।
  • GtkTextView ਹੁਣ ਤੁਹਾਨੂੰ ਪ੍ਹੈਰਿਆਂ ਦੀ ਪਿੱਠਭੂਮੀ ਦੇਣ ਨੂੰ ਹੁਣ ਮਨਜ਼ੂਰ ਕਰਦਾ ਹੈ, ਅਤੇ ਤੁਸੀਂ ਅਦਿੱਖ ਪਾਠ ਉੱਤੋਂ ਬਹੁਤ ਤੇਜ਼ੀ ਨਾਲ ਲੰਘ ਸਕਦੇ ਹੋ, ਜਦੋਂ ਵੀ ਦੁਹਰਾਉਣਾ ਹੋਵੇ।
  • GtkScrolledWindow ਕੋਲ ਸਕਰੋਲ-ਪੱਟੀਆਂ ਨੂੰ ਪਰਾਪਤ ਕਰਨ ਲਈ ਫੰਕਸ਼ਨ ਹੈ।
  • GtkMenu ਹੁਣ ਲੰਬਕਾਰੀ (ਘੁੰਮਦੇ) ਮੇਨੂ ਲਈ ਸਹਾਇਕ ਹੈ, ਅਤੇ ਇਹ ਕੀ-ਬੋਰਡ ਕੇਂਦਰ ਖਾਸ ਕਾਰਜਾਂ ਲਈ ਅਣਡਿੱਠਾ ਵੀ ਕਰ ਸਕਦਾ ਹੈ, ਜਿਵੇਂ ਕਿ ਪਰਦੇ ਉੱਤੇ ਕੀ-ਬੋਰਡ।
  • GtkEntryCompletion ਦਾ ਪੋਪਅੱਪ ਮੇਨੂ ਹੁਣ ਇੰਦਰਾਜ਼ ਤੋਂ ਵਧੇਰੇ ਲੰਮਾ ਹੋ ਸਕਦਾ ਹੈ ਅਤੇ ਪੋਪਅੱਪ ਨੂੰ ਅਣਡਿੱਠਾ ਕਰ ਦਿੱਤਾ ਜਾ ਸਕਦਾ ਹੈ, ਜਦੋਂ ਸਿਰਫ਼ ਇੱਕ ਹੀ ਮੇਲ ਹੋਵੇ।
  • GtkAboutDialog ਦਾ ਲਾਇਸੈਂਸ ਹੁਣ ਸਮੇਟਿਆ ਜਾ ਸਕਦਾ ਹੈ।
  • GtkToolButton ਆਈਕਾਨ ਸਰੂਪਾਂ ਵਿੱਚੋਂ ਹੁਣ ਨਾਮੀਂ ਆਈਕਾਨ ਵਰਤ ਸਕਦਾ ਹੈ ਅਤੇ ਇਹਨਾਂ ਆਈਕਾਨਾਂ ਨੂੰ ਹੁਣ ਉਦੋਂ ਵੀ ਵਰਤਿਆ ਜਾ ਸਕਦਾ ਹੈ, ਜਦੋਂ ਉਹਨਾਂ ਨੂੰ ਸੁੱਟਿਆ ਜਾਦਾ ਹੈ।
  • GtkSizeGroup ਲੁਕਵੇਂ ਸਹਾਇਕਾਂ ਨੂੰ ਅਣਡਿੱਠਾ ਕਰ ਸਕਦਾ ਹੈ।

ਇਹਨਾਂ ਦੀ ਪੂਰੀ ਸੂਚੀ ਲਈ GTK+ 2.8 ਵਿੱਚ ਨਵੇਂ API ਨੂੰ ਵੇਖੋ।

3.2. ਅੰਤਰ-ਪਲੇਟਫਾਰਮ

GTK+ ਖੋਜੀਆਂ ਵਿੱਚ ਪਹਿਲਾਂ ਹੀ ਹਰਮਨਪਿਆਰੀ ਹੈ, ਜਿੰਨਾਂ ਨੂੰ ਅੰਤਰ ਪਲੇਟਫਾਰਮ ਲਈ ਸਹਿਯੋਗ ਦੀ ਲੋੜ ਹੈ, ਜਿਸ ਵਿੱਚ ਮਾਈਕਰੋਸਾਫਟ ਵਿੰਡੋ ਦੇ ਨਾਲ ਨਾਲ ਲੀਨਕਸ ਅਤੇ ਯੂਨੈਕਸ ਵਰਜਨ ਹਨ। ਇਸ ਮੌਕੇ ਉੱਤੇ, ਜਿਵੇਂ ਕਿ ਕਲਾਕਾਰ ਆਪਣੇ ਚਿੱਤਰਾਂ ਨੂੰ ਜੈਮਪ ਜਾਂ ਇੰਸਪੇਸ ਦੀ ਵਰਤੋਂ ਲੀਨਕਸ ਜਾਂ ਵਿੰਡੋ ਦੀ ਵਰਤੋਂ ਕਰਕੇ ਸੋਧ ਸਕਦੇ ਹਨ।

ਅਤੇ ਹੁਣ ਕਈ ਹੋਰ ਗਨੋਮ ਲਾਇਬਰੇਰੀਆਂ, ਜਿੰਨਾਂ ਵਿੱਚ ORBit2, libbonobo, libgnome, libbonoboui, libgnomeui ਅਤੇ gnome-vfs, ਨੂੰ ਮਾਈਕਰੋਸਾਫਟ ਵਿੰਡੋ ਉੱਤੇ ਬਣਾਇਆ ਗਿਆ ਹੈ, ਜਿੰਨਾਂ ਨੇ ਗਨੋਮ ਕਾਰਜਾਂ ਨੂੰ ਉਸ ਪਲੇਟਫਾਰਮ ਉੱਤੇ ਬਣਾਉਣਾ ਅਤੇ ਵੰਡਣਾ ਆਸਾਨ ਕਰ ਦਿੱਤਾ ਹੈ। ਹਾਲਾਂਕਿ ਇਹ ਸਹਿਯੋਗ ਮੁਕੰਮਲ ਨਹੀਂ ਹੈ, ਪਰ ਕੁਝ ਕਾਰਜਾਂ ਲਈ ਮੁਕੰਮਲ ਹੈ, ਅਤੇ GTK+ ਤੇ ਗਨੋਮ ਦੇ ਆਉਣ ਵਾਲੇ ਵਰਜਨ ਵਿੱਚ ਇਸ ਨੂੰ ਪੂਰਾ ਕਰਨ ਲੈਣ ਦੀ ਉਮੀਦ ਹੈ।

3.3. ਮਿਆਰੀ ਕੰਪਾਇਲੇਸ਼ਨ

ਗਨੋਮ ਕਈ ਗਰੁੱਪਾਂ ਦੇ ਨਾਲ ਰਲ਼ ਕੇ ਕੰਮ ਕਰਦਾ ਹੈ, ਜਿਵੇਂ ਕਿ freedesktop.org, ਮਿਆਰੀ ਸਹਿਯੋਗ ਗਨੋਮ ਖੋਜੀਆਂ ਅਤੇ ਉਪਭੋਗੀ ਲਈ ਸਭ ਤੋਂ ਫਾਇਦੇ ਦੀ ਗੱਲ਼ ਹੈ। ਆਪਸੀ ਸਹਿਯੋਗ ਨੇ ਉਪਭੋਗੀ ਦੇ ਗਨੋਮ, ਕੇਡੀਈ, ਅਤੇ ਹੋਰ ਕਾਰਜਾਂ ਨੂੰ ਆਪਸ ਵਿੱਚ ਹੋਰ ਵੀ ਸੌਖੀ ਤਰਾਂ ਕੰਮ ਕਰਨ ਦੇ ਯੋਗ ਕਰਕੇ ਤਜਰਬੇ ਵਿੱਚ ਵਾਧਾ ਕੀਤਾ ਹੈ ਅਤੇ ਦਿੱਤੇ ਖੁਲੇ ਅਧਾਰਾਂ ਨੇ ਉਪਭੋਗੀਆਂ ਦੇ ਡਾਟੇ ਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕੀਤੀ ਹੈ ਕਿ ਉਹ ਕਿਸੇ ਮਲਕੀਅਤ ਵਾਲੇ ਫਾਰਮਿਟ ਵਿੱਚ ਨਾ ਉਲਝ ਜਾਣ।

ਗਨੋਮ ਦੇ ਖੋਜੀ ਹੋਰ ਮੁਕਤ ਸਾਫ਼ਟਵੇਅਰ ਸਮਾਜ ਨਾਲ Freedesktop.org ਰਾਹੀਂ ਆਪਸੀ ਤਾਲਮੇਲ ਬਣਾਉਣ ਲਈ ਮਿਆਰ ਤਿਆਰ ਕਰਨ ਲਈ ਕੰਮ ਕਰ ਰਹੇ ਹਨ। ਇਹਨਾਂ ਵਿੱਚ ਸ਼ਾਮਲ ਹਨ: ਸਾਂਝਾ MIME ਡਾਟਾਬੇਸ, ਆਈਕਾਨ ਸਰੂਪ, ਤਾਜ਼ੀਆਂ ਫਾਇਲਾਂ, ਮੇਨੂ, ਵੇਹੜਾ ਇੰਦਰਾਜ਼, ਥੰਮਨੇਲ ਪਰਬੰਧਨ, ਅਤੇ ਸਿਸਟਮ ਟਰੇ ਨਿਯਮ ਹਨ। ਇਸ ਤੋਂ ਇਲਾਵਾ ਗਨੋਮ CORBA, XML, Xdnd, EWMH, XEMBED, XSETTINGS, ਅਤੇ XSMP ਲਈ ਵੀ ਸਹਿਯੋਗੀ ਹੈ।

4. ਅੰਤਰਰਾਸ਼ਟਰੀਕਰਨ

ਗਨੋਮ ਅਨੁਵਾਦ ਪਰੋਜੈੱਕਟ ਦੇ ਸੰਸਾਰ ਭਰ ਦੇ ਮੈਂਬਰਾ ਦਾ ਧੰਨਵਾਦ ਹੈ, ਜਿੰਨਾਂ ਨੇ ਕਰਿਸ਼ਚਨ ਰੋਜ਼ ਅਤੇ ਡਨੀਲੋ ਸੀਗਾਨ ਦੀ ਅਗਵਾਈ ਹੇਠ ਗਨੋਮ 2.12 ਨੂੰ 43 ਭਾਸ਼ਾਵਾਂ ਵਿੱਚ ਉਪਲੱਬਧ ਕਰਵਾਇਆ ਹੈ (ਘੱਟੋ-ਘੱਟ 80 ਫ਼ੀ-ਸਦੀ ਅਨੁਵਾਦਿਤ ਸਤਰਾਂ ਹਨ)।

ਸਹਾਇਕ ਭਾਸ਼ਾਵਾਂ:

  • ਅਲਬਾਨੀਅਨ (50 ਲੱਖ ਬੋਲਣ ਵਾਲੇ)
  • ਬਰਾਜ਼ੀਲੀ ਪੁਰਤਗਾਲੀ (17 ਕਰੋੜ 50 ਲੱਖ)
  • ਬੁਲਗਾਰੀਅਨ (90 ਲੱਖ)
  • ਕਾਟਾਲਾਨ (70 ਲੱਖ)
  • ਚੀਨੀ ਸਧਾਰਨ (1 ਅਰਬ ਤੋਂ ਵੱਧ)
  • ਚੀਨੀ ਮੂਲ (4 ਕਰੋੜ)
  • ਚੈਕ (1 ਕਰੋੜ 10 ਲੱਖ)
  • ਡੈਨਿਸ਼ (53 ਕਰੋੜ)
  • ਡੱਚ (2 ਕਰੋੜ 10 ਲੱਖ ਤੋਂ ਵੱਧ)
  • ਅੰਗਰੇਜ਼ੀ (34 ਕਰੋੜ 10 ਲੱਖ)
  • ਫੈਨਿਸ਼ (50 ਲੱਖ ਤੋਂ ਵੱਧ)
  • ਫਰੈਂਚ (7 ਕਰੋੜ 50 ਲੱਖ ਤੋਂ ਵੱਧ)
  • ਗਾਲੀਸੀਅਨ (30 ਲੱਖ)
  • ਜਰਮਨ (10 ਕਰੋੜ)
  • ਗਰੀਕ (1 ਕਰੋੜ 50 ਲੱਖ)
  • ਗੁਜਰਾਤੀ (4 ਕਰੋੜ 60 ਲੱਖ)
  • ਹਿੰਦੀ (37 ਕਰੋੜ 70 ਲੱਖ)
  • ਹੰਗਰੀਅਨ (1 ਕਰੋੜ 45 ਲੱਖ)
  • ਇੰਡੋਨੇਸ਼ੀਅਨ (2 ਕਰੋੜ 30 ਲੱਖ)
  • ਇਤਾਲਵੀ (6 ਕਰੋੜ)
  • ਜਾਪਾਨੀ (12 ਕਰੋੜ 50 ਲੱਖ)
  • ਕੋਰੀਅਨ (7 ਕਰੋੜ 50 ਲੱਖ)
  • ਲੀਥੁਨੀਅਨ (40 ਲੱਖ)
  • ਮੈਕਡੋਨੀਅਨ (20 ਲੱਖ)
  • ਮਲਾਇਆ (1 ਕਰੋੜ 70 ਲੱਖ)
  • ਨੇਪਾਲੀ (1 ਕਰੋੜ 60 ਲੱਖ)
  • ਨਾਰਵੇਗੀਅਨ ਬੁਕਮਾਲ (50 ਲੱਖ)
  • ਪੋਲੈਂਡੀ (4 ਕਰੋੜ 40 ਲੱਖ)
  • ਪੁਰਤਗਾਲੀ (4 ਕਰੋੜ 30 ਲੱਖ)
  • ਪੰਜਾਬੀ (6 ਕਰੋੜ)
  • ਰੋਮਾਨੀਅਨ (2 ਕਰੋੜ 60 ਲੱਖ)
  • ਰੂਸੀ (17 ਕਰੋੜ)
  • ਸਰਬੀਅਨ (1 ਕਰੋੜ)
  • ਸਲੋਵਾਕ (50 ਲੱਖ)
  • ਸਪੇਨੀ (35 ਕਰੋੜ)
  • ਸਵੀਡਨ (90 ਕਰੋੜ)
  • ਤਾਮਿਲ (6 ਕਰੋੜ 10 ਲੱਖ)
  • ਥਾਈ (2 ਕਰੋੜ)
  • ਤੁਰਕ (15 ਕਰੋੜ)
  • ਯੂਕਰੇਨੀ (5 ਕਰੋੜ)
  • ਵੀਅਤਨਾਮ (6 ਕਰੋੜ 80 ਲੱਖ)
  • ਵਾਲਿਸ਼ (5 ਲੱਖ 75 ਹਜ਼ਾਰ)
  • ਯੋਸਾ (70 ਲੱਖ)

ਗਾਲੀਸੀਅਨ, ਈਸਟੋਨੀਆਈ, ਇੰਡਨੇਸ਼ੀਆਈ, ਮੈਕਡੋਨੀਅਨ, ਨੇਪਾਲੀ, ਸਲੋਵਾਕ, ਵੀਅਤਨਾਮੀ, ਥਾਈ, ਅਤੇ ਯੋਸਾ ਗਨੋਮ 2.12 ਵਿੱਚ ਪਹਿਲੀਂ ਵਾਰੀ ਸਹਾਇਕ ਹਨ, ਉਹਨਾਂ ਦੇ ਅਨੁਵਾਦਕ ਦਾ ਤਹਿ ਦਿਲੋਂ ਧੰਨਵਾਦ ਹੈ। ਇੱਥੇ ਇਹ ਵੀ ਦੱਸਣਾ ਠੀਕ ਰਹੇਗਾ ਕਿ ਬਰਤਾਨੀਵੀ ਅੰਗਰੇਜ਼ੀ ਅਤੇ ਕੈਨੇਡੀ ਅੰਗਰੇਜ਼ੀ ਵੀ ਪੂਰੀ ਤਰਾਂ ਸਹਿਯੋਗੀ ਹਨ।

ਕਈ ਹੋਰ ਭਾਸ਼ਾਵਾਂ ਵੀ ਸਹਾਇਕ ਹਨ, ਜਿੰਨਾਂ ਦੀਆਂ ਅੱਧੇ ਤੋਂ ਵੱਧ ਸਤਰਾਂ ਅਨੁਵਾਦ ਹੋ ਚੁੱਕੀਆਂ ਹਨ।

5. ਗਨੋਮ 2.12 ਦੀ ਇੰਸਟਾਲੇਸ਼ਨ

ਗਨੋਮ 2.12 ਲਈ, ਅਸੀਂ ਇੱਕ ਲਾਈਵ-ਸੀਡੀ ਦੇ ਰਹੇ ਹਾਂ, ਜੋ ਕਿ gnome.org/projects/livecd/ ਉੱਤੇ ਉਪਲੱਬਧ ਹੈ। ਲਾਈਵ-ਸੀਡੀ ਤੁਹਾਨੂੰ ਲੀਨਕਸ ਵੇਹੜੇ ਉੱਤੇ ਇੱਕ ਪੂਰਾ ਗਨੋਮ ਵੇਹੜੇ ਦਾ ਅਨੰਦ ਮਾਣ ਲਈ ਸਹਾਇਕ ਹੈ, ਜਦੋਂ ਕਿ ਤੁਸੀਂ ਆਪਣੀ ਹਾਰਡ ਡਿਸਕ ਉੱਤੇ ਕੁਝ ਵੀ ਨਹੀਂ ਛੇੜਦੇ ਹੋ। ਨਵਾਂ ਕੀ ਹੈ, ਵੇਖਣ ਲਈ ਸਭ ਤੋਂ ਵਧੀਆ ਢੰਗ ਹੈ।

ਅਸਲ ਵਰਤੋਂ ਲਈ, ਅਸੀਂ ਤੁਹਾਨੂੰ ਤੁਹਾਡੀ ਲੀਨਕਸ ਡਿਸਟਰੀਬਿਊਸ਼ਨ ਵਲੋਂ ਦਿੱਤੇ ਜਾਣ ਵਾਲੇ ਅਧਿਕਰਿਤ ਪੈਕੇਜ ਇੰਸਟਾਲ ਕਰਨ ਦੀ ਸਲਾਹ ਦਿੰਦੇ ਹਾਂ। ਵਿਕਰੇਤਾ ਗਨੋਮ 2.12 ਨੂੰ ਤੇਜ਼ੀ ਨਾਲ ਪੈਕੇਜ ਕਰਨਾ ਚਾਹੁੰਦੇ ਹਨ ਅਤੇ ਨਵੇਂ ਗਨੋਮ 2.12 ਵਰਜਨ ਨਾਲ ਛੇਤੀ ਹੀ ਨਵਾਂ ਵਰਜਨ ਜਾਰੀ ਕਰਨਾ ਚਾਹੁੰਦੇ ਹਨ।

ਜੇਕਰ ਤੁਸੀਂ ਬਹਾਦਰ, ਧੀਰਜਵਾਨ ਅਤੇ ਗਨੋਮ ਨੂੰ ਸਰੋਤ ਕੋਡ ਤੋਂ ਬਿਲਕੁੱਲ ਨਵਾਂ ਵਰਜਨ ਬਣਾ ਕੇ ਜਾਂਚ ਕਰਨੀ ਅਤੇ ਸੁਝਾਅ ਤੇ ਸੁਧਾਰ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਣਾਉਣ ਸਹੂਲਤਾਂ, ਜਿਵੇਂ ਕਿ ਗਰਨੋਮੀ, ਜੋ ਕਿ ਜਾਰੀ ਟਾਰਬਾਲ ਤੋਂ ਬਣਾ ਸਕਦਾ ਹੈ, ਅਤੇ jhbuild, ਜੋ ਕਿ CVS ਤੋਂ ਬਣਾ ਸਕਦਾ ਹੈ, ਦੀ ਵਰਤੋਂ ਕਰਨ ਦੀ ਸਿਫ਼ਾਰਸ ਕਰਦੇ ਹਾਂ।

6. ਜਾਣੀਆਂ ਸਮੱਸਿਆਵਾਂ

ਸਭ ਸਾਫਟਵੇਅਰ, ਜਦੋਂ ਜਾਰੀ ਕੀਤੇ ਜਾਦੇ ਹਨ ਤਾਂ ਉਹਨਾਂ ਵਿੱਚ ਬੱਗ ਹੁੰਦੇ ਹਨ, ਜਿੰਨੇ ਬਾਰੇ ਖੋਜੀ ਜਾਣਦੇ ਤਾਂ ਹੁੰਦੇ ਹਨ, ਪਰ ਜਾਰੀ ਕਰਨ ਸਮੇਂ ਕਈ ਕਾਰਨਾਂ ਕਰਕੇ ਸੁਧਾਰੇ ਨਹੀਂ ਜਾ ਸਕਦੇ ਹਨ। ਮੁਫ਼ਤ ਸਾਫ਼ਟਵੇਅਰ ਇਸ ਸਬੰਧ ਵਿੱਚ ਮਲਕੀਅਤ ਸਾਫਟਵੇਅਰਾਂ ਤੋਂ ਵੱਖਰਾ ਹੈ ਕਿ ਇਹ ਇਹਨਾਂ ਸਮੱਸਿਆਵਾਂ ਬਾਰੇ ਉਪਭੋਗੀਆਂ ਨੂੰ ਦੱਸ ਦਿੰਦਾ ਹੈ।

ਅਸੀਂ ਆਪਣੇ ਉਪਭੋਗੀਆਂ ਨੂੰ ਉਤਸ਼ਾਹ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਸੁਧਾਰਿਆ ਜਾ ਸਕੇ। ਗਨੋਮ ਬਾਰੇ ਬੱਗ ਜਾਣਕਾਰੀ ਦੇਣ ਦਾ ਸਭ ਤੋਂ ਵਧੀਆ ਢੰਗ ਸਧਾਰਨ ਬੱਗ ਗਾਈਡ ਹੈ। ਇਹ ਤੁਹਾਨੂੰ ਇੱਕ ਵਧੀਆ ਬੱਗ ਰਿਪੋਰਟ ਸ਼ਾਮਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਇਸ ਨੂੰ ਠੀਕ ਤਰਾਂ ਨਿਸ਼ਾਨਬੱਧ ਕੀਤਾ ਗਿਆ ਹੈ, ਲਈ ਸਹਾਇਕ ਹੈ। ਜੇਕਰ ਤੁਸੀਂ ਵਧੇਰੇ ਹੀ ਮਾਹਰ ਹੋ ਅਤੇ ਇਸ ਵਿੱਚ ਦਿੱਤੇ ਸ਼ਬਦ ਬਹੁਤ ਹੀ 'ਸਧਾਰਨ' ਹਨ ਤਾਂ ਪੁਰਾਤਨ ਬੱਗ ਫੋਰਮ ਵੇਖੋ। ਪਹਿਲਾਂ ਹੀ ਜਾਰੀ ਹੋ ਚੁੱਕੇ ਬੱਗ ਜਾਣਕਾਰੀ ਵੇਖਣ ਲਈ ਬੱਗਜੀਲਾ ਨੂੰ ਵੇਖੋ। ਗਨੋਮ 2.12 ਵਿੱਚ ਉਪਲੱਬਧ ਬੱਗ ਹਨ:

6.1. ਜਾਰੀ ਸਮੱਸਿਆਵਾਂ ਦੀ ਸੂਚੀ

  • ਨਟਾਲਿਸ ਸੱਜਾ ਬਟਨ ਦਬਾਉਣ ਨਾਲ 'ਟਰਮੀਨਲ ਖੋਲੋ' ਨੂੰ ਪਰਬੰਧਨ ਅਤੇ ਮੂਲ ਵਰਤਣਯੋਗਤਾ ਵਿੱਚ ਸੁਧਾਰ ਲਈ ਹਟਾ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਇਸ ਦੀ ਕਮੀਂ ਮਹਿਸੂਸ ਹੋਵੇ ਤਾਂ ਅਸੀਂ ਤੁਹਾਨੂੰ ਨਟਾਲਿਸ ਓਪਨ ਟਰਮੀਨਲ ਪਲੱਗਿੰਨ ਇੰਸਟਾਲ ਕਰਨ ਦੀ ਸਲਾਹ ਦਿੰਦੇ ਹਾਂ, ਜੋ ਕਿ ਨਾ ਸਿਰਫ਼ ਨਟਾਲਿਸ ਮੇਨੂ ਵੱਚ 'ਟਰਮੀਨਲ ਖੋਲੋ' ਨੂੰ ਪਰਾਪਤ ਕਰੇਗਾ, ਬਲਕਿ ਉਸ ਡਾਇਰੈਕਟਰੀ ਵਿੱਚ ਹੀ ਖੋਲੇਗਾ, ਜਿਸ ਨੂੰ ਤੁਸੀਂ ਵੇਖ ਰਹੇ ਹੋ।

7. ਗਨੋਮ 2.14 ਅਤੇ ਨਵੇਆਂ ਤੋਂ ਉਮੀਦਾਂ

ਗਨੋਮ ਸਮਾਂ-ਅਧਾਰਿਤ ਜਾਰੀ ਸਮੇਂ ਉੱਤੇ ਚੱਲਦਾ ਹੈ, ਜੋ ਕਿ ਸਾਡੇ ਖੋਜੀਆਂ ਦੇ ਜਤਨਾਂ ਨੂੰ ਜਿੰਨਾ ਤੇਜ਼ ਹੋ ਸਕੇ ਲੋਕਾਂ ਤੱਕ ਪਹੁੰਚਾਉਣ ਦਾ ਜਤਨ ਹੈ। ਗਨੋਮ ਖੋਜੀਆਂ ਲਈ ਅੱਗੇ ਦਿੱਤੇ ਨਿਸ਼ਾਨੇ ਹਨ ਅਤੇ ਅਗਲੇ ਵਰਜਨ ਵਿੱਚ ਸੰਭਵ ਹੈ ਕਿ ਇਹਨਾਂ ਵਿੱਚੋਂ ਕਈ ਪਰਾਪਤ ਕਰ ਲਏ ਜਾਣਗੇ।

  • ਨੈੱਟਵਰਕ ਉੱਤੇ ਸੇਵਾਵਾਂ ਦੀ ਖੋਜ ਲਈ Apple Bonjour ਮਿਆਰ ਲਈ ਸਹਿਯੋਗ, ਸੰਭਵ ਤੌਰ ਉੱਤੇ Avahi ਰਾਹੀਂ।
  • ਈਵੇਲੂਸ਼ਨ ਵਿੱਚ caldav ਖੁੱਲੀ ਕੈਲੰਡਰ ਸੇਵਾ ਮਿਆਰ ਲਈ ਸਹਿਯੋਗ
  • ਨੈੱਟਵਰਕ ਪਰਬੰਧਕ ਦੀ ਵਰਤੋਂ ਸਭ ਨੈੱਟਵਰਕ-ਸਬੰਧ ਕਾਰਜਾਂ ਨੂੰ ਨੈੱਟਵਰਕ ਜੁੜਨ ਅਤੇ ਬੰਦ ਹੋਣ ਬਾਰੇ ਤੁਰੰਤ ਜਾਣਕਾਰੀ ਦੇਣ ਲਈ ਵਰਤਿਆ ਜਾਵੇਗਾ।
  • gtk ਅਤੇ ਗਨੋਮ ਲਾਇਬਰੇਰੀਆਂ ਦੇ ਮਜ਼ਬੂਤ ਅਧਾਰ ਨੇ ਗਨੋਮ ਕਾਰਜਾਂ ਦਾ ਵਿਕਾਸ ਅਤੇ ਵੰਡ ਨੂੰ ਪਰੋਜੈੱਕਟ ਰੀਡਲੇ ਰਾਹੀਂ ਕਰ ਦਿੱਤਾ ਹੈ।
  • ਨਵੇਂ ਪੇਸ਼ਕਾਰੀ ਢਾਂਚੇ ਦੀ ਵਰਤੋਂ ਵਧਣ ਨਾਲ ਦਿੱਖ ਅਤੇ ਵਰਤਣਯੋਗਤਾ ਵਿੱਚ ਵਾਧਾ ਹੋਇਆ ਹੈ, ਉਦਾਹਰਨ ਲਈ, ਸਾਫ਼ ਦਿੱਖ, ਸਾਡਾ ਨਵਾਂ ਸਰੂਪ ਵਿੱਚ ਸ਼ਾਮਲ ਹੈ।
  • ਵਧੇਰੇ ਜਾਣਕਾਰੀ ਲਈ ਸਾਡੇ ਵਿੱਕੀ ਗਨੋਮ ਰਾਹ ਨੂੰ ਵੇਖੋ।

8. ਆ ਜਾਓ

ਗਨੋਮ ਦੀ ਮੁੱਢਲੀ ਸਫ਼ਲਤਾ ਇਸ ਦੇ ਕਈ ਵਾਲੰਟੀਅਰ, ਉਪਭੋਗੀ ਅਤੇ ਖੋਜੀ ਦੋਵੇਂ ਹੀ ਹਨ।

ਇੱਕ ਉਪਭੋਗੀ ਦੇ ਤੌਰ ਉੱਤੇ, ਤੁਸੀਂ ਚੰਗੀਆਂ ਬੱਗ ਰਿਪੋਰਟਾਂ ਦੇਕੇ ਯੋਗਦਾਨ ਪਾ ਸਕਦੇ ਹੋ। ਤੁਸੀਂ ਸਾਡੇ ਬੱਗਜੀਲਾ ਉੱਤੇ ਸਧਾਰਨ ਬੱਗ ਸਹਾਇਕ ਦੀ ਵਰਤੋਂ ਕਰਕੇ ਬੱਗ ਦੇ ਸਕਦੇ ਹੋ। ਜੇਕਰ ਤੁਸੀਂ ਹੋਰ ਯੋਗਦਾਨ ਦੇਣਾ ਚਾਹੁੰਦੇ ਹੋ ਤਾਂ, ਤੁਸੀਂ ਬੱਗ-ਟੁਕੜੀ ਵਿੱਚ ਸ਼ਾਮਲ ਹੋ ਸਕਦੇ ਹੋ।

ਖੋਜੀਆਂ ਲਈ, ਸਾਡੇ ਸਰਗਰਮ ਖੋਜ ਗਰੁੱਪ - ਸਹੂਲਤਾਂ, ਦਸਤਾਵੇਜ਼, ਵਰਤਣਯੋਗਤਾ, ਅਨੁਵਾਦ, ਵੈੱਬ, ਜਾਂਚ, ਗਰਾਫਿਕਸ ਅਤੇ ਵੇਹੜਾ & ਪਲੇਟਫਾਰਮ ਵਿਕਾਸ ਵਿੱਚ ਬਹੁਤ ਸਾਰੀ ਦਿਲਚਸਪ ਖੋਜ ਜਾਰੀ ਰੈ। ਤੁਹਾਨੂੰ ਸ਼ੁਰੂ ਕਰਨ ਲਈ ਸਹਾਇਕ ਗਾਈਡ ਨੂੰ ਵੇਖੋ।

ਗਨੋਮ ਉੱਤੇ ਸਹਾਇਤਾ ਇੱਕ ਨਾ-ਮਾਣਯੋਗ ਸੁੰਤਸ਼ਤਾ ਤਜਰਬਾ ਹੋ ਸਕਦਾ ਹੈ, ਜੋ ਕਿ ਤੁਹਾਨੂੰ ਵੱਡੀ ਪਰੇਰਨਾ, ਤਜਰਬਾ ਅਤੇ ਲੋਕਾਂ ਦੀ ਸਹਾਇਤਾ ਕਰਨ ਲਈ ਪਰੇਰਦਾ ਹੈ, ਜੋ ਕਿ ਹੀ ਮਕਸਦ ਲਈ ਕੰਮ ਕਰ ਰਹੇ ਹਨ। ਸਾਡੇ ਨਾਲ ਸ਼ਾਮਲ ਹੋ ਕਿ ਵੇਖੋ ਕਿ ਅਸੀਂ ਅੰਤਰ ਕਿਵੇਂ ਬਣਾਉਦੇ ਹਾਂ।

A. ਮਾਣ

ਇਸ ਜਾਰੀ ਸੂਚਨਾ ਨੂੰ ਮੂੱਰੇ ਕਯੂਮਿੰਗ, ਡੇਵਡ ਮਾਡੀਲਏ ਅਤੇ ਗਨੋਮ ਸਮਾਜ ਨੇ ਇਕੱਤਰ ਕੀਤਾ ਹੈ।